Dal Badlu Lyrics
- Genre:Spoken Word
- Year of Release:2024
Lyrics
ਦੁੱਧ ਪੀਣ ਨੂੰ ਬਿੱਲੇ ਫਿਰਦੇ
ਲੱਗਦਾ ਲੀਡਰ ਹਿੱਲੇ ਫਿਰਦੇ
ਲੱਗਦਾ ਕੋਈ ਦੀਨ ਈਮਾਨ ਨਾ
ਅਕਲਾਂ ਵੱਲੋਂ ਢਿੱਲੇ ਫਿਰਦੇ
ਲੋਕਾਂ ਨੂੰ ਤਾਂ ਜੁੱਤੀਆਂ ਸਮਝਣ
ਧੌਣਾ ਵਿੱਚ ਲਈ ਕਿੱਲੇ ਫਿਰਦੇ
ਸਾਨੂੰ ਲਾਰੇ ਲਾ ਜਾਂਦੇ ਨੇ
ਪੱਗ ਦਾ ਰੰਗ ਵਟਾ ਜਾਂਦੇ ਨੇ
ਸਾਡੀਆਂ ਵੋਟਾਂ ਮਿੱਟੀ ਕਰਕੇ
ਮਿੰਟ ਚ ਪੱਤਰਾ ਵਾਹ ਜਾਂਦੇ ਨੇ
ਅਸੀ ਤਰੱਕੀ ਕਿੱਥੋਂ ਕਰਨੀ
ਅਗਲੇ ਘਰ ਬਣਾ ਜਾਂਦੇ ਨੇ
ਰੱਜ ਕੇ ਪਹਿਲਾਂ ਕਰਨ ਬੁਰਾਈਆਂ
ਮਗਰੋਂ ਦਿੰਦੇ ਰਹਿਣ ਸਫਾਈਆਂ
ਜੁੱਤੀ ਏਹਨਾ ਦੀ ਸਿਰ ਨੇ ਸਾਡੇ
ਤਾਂ ਹੀ ਕਰਦੇ ਨੇ ਮਨਆਈਆ
ਖੁਦਗਰਜੇ ਤੇ ਢੀਠ ਬੇਸ਼ਰਮਾਂ
ਪਾਗਲ ਹੋ ਗਏ ਸ਼ਰਮਾਂ ਲਾਹੀਆਂ
ਰੋਜ ਸਵੇਰੇ ਨਹਾਉਂਦੇ ਹੋਣੇ
ਸ਼ੀਸ਼ੇ ਮੂਹਰੇ ਖਲੋਦੇ ਹੋਣੇ
ਸ਼ਕਲ ਵੇਖ ਕੇ ਮਨ ਹੀ ਮਨ ਤਾ
ਆਪੇ ਈ ਨੀਵੀ ਪਾਉਂਦੇ ਹੋਣੇ
ਕਿ ਕੀ ਬਹਾਦਰੀ ਕੀਤੀ ਹੋਈ ਆ
ਬੱਚਿਆ ਨੂੰ ਸੁਣਾਉਂਦੇ ਹੋਣੇ
ਸ਼ਰਮ ਕਰੋ ਕੁੱਝ ਰਹਿਮ ਤਾ ਖਾਉ
ਐਨੀ ਨਾ ਤੁਸੀਂ ਦਫਾ ਪਟਾਉ
ਲੋਕ ਸੇਵਾ ਦੀਆਂ ਗੱਲਾਂ ਕਰਦੇ
ਸਾਰਾ ਕੁਝ ਨਾ ਢਿੱਡ ਚ ਪਾਉ
ਕੱਲ੍ਹ ਨੂੰ ਜੀਹਨੂੰ ਨਿੰਦਣਾ ਪੈ ਜੇ
ਪਵੀਂ ਕਦੇ ਉਹਦੇ ਗੁਣ ਨਾ ਗਾਉ