![Jhalle](https://source.boomplaymusic.com/group10/M00/03/25/7de8f95061fd4725bb1ba074170afc1f_464_464.jpg)
Jhalle Lyrics
- Genre:Acoustic
- Year of Release:2024
Lyrics
ਗੱਲਾ ਦੇ ਨਾਲ ਮਹਿਲ ਉਸਾਰੀ ਜਾਂਦੇ ਨੇ
ਬੰਦੇ ਅੱਜ ਕੱਲ੍ਹ ਬੰਦੇ ਚਾਰੀ ਜਾਂਦੇ ਨੇ
ਲੱਲ ਵਲੱਲੀਆਂ ਗੱਲਾ ਦਾ ਕੋਈ ਤੋੜ ਨਈ
ਝੱਲੇ ਅੱਜ ਕੱਲ੍ਹ ਝੱਲ ਖਿਲਾਰੀ ਜਾਂਦੇ ਨੇ
ਤੰਦ ਨਹੀਂ ਬੱਸ ਉਲਝੇ ਤਾਣੇ ਬਾਣੇ ਨੇ
ਆਪਣੇ ਘਰ ਨੂੰ ਸਾਰੇ ਹੋਏ ਸਿਆਣੇ ਨੇ
ਰੋਜ ਬੇਗਾਨੀ ਛੱਤਰੀ ਉੱਤੇ ਦਿਸ ਪੈਂਦੇ
ਪਤਾ ਨਹੀਂ ਕਦ ਮਾਰ ਉਡਾਰੀ ਜਾਂਦੇ ਨੇ
ਗੱਲਾ ਦੇ ਨਾਲ ਮਹਿਲ ਉਸਾਰੀ ਜਾਂਦੇ ਨੇ
ਬੰਦੇ ਅੱਜ ਕੱਲ ਬੰਦੇ ਚਾਰੀ ਜਾਂਦੇ ਨੇ
ਝੂਠ ਸੱਚ ਵਿੱਚ ਬਹੁਤਾ ਲੱਗਦਾ ਪਾੜਾ ਨਾ
ਲਿਸ਼ਕੇ ਪੁਸ਼ਕੇ ਸ਼ਕਲੋਂ ਕੋਈ ਮਾੜਾ ਨਾ
ਵਿੱਚ ਦਿਲਾਂ ਦੇ ਮਣ ਮਣ ਪੱਕੀ ਮੈਲ ਭਰੀ
ਸ਼ੀਸ਼ੇ ਮੂਹਰੇ ਨਕਸ਼ ਸਵਾਰੀ ਜਾਂਦੇ ਨੇ
ਗੱਲਾ ਦੇ ਨਾਲ ਮਹਿਲ ਉਸਾਰੀ ਜਾਂਦੇ ਨੇ
ਬੰਦੇ ਅੱਜ ਕੱਲ ਬੰਦੇ ਚਾਰੀ ਜਾਂਦੇ ਨੇ
ਪੰਡ ਅਕਲ ਦੀ ਭਾਰੀ ਚੁੱਕੀ ਫਿਰਦੇ ਨੇ
ਛੇੜ ਲਵੋ ਤਾਂ ਰੇਤੇ ਵਾਂਗੂੰ ਕਿਰਦੇ ਨੇ
ਚੀਕ ਵੱਜੀ ਤੋਂ ਉਝ ਤਾਂ ਉਹਲੇ ਜਾ ਬਹਿੰਦੇ
ਰੋਟੀ ਪਿੱਛੋਂ ਬੰਦਾ ਮਾਰੀ ਜਾਂਦੇ ਨੇ
ਗੱਲਾ ਦੇ ਨਾਲ ਮਹਿਲ ਉਸਾਰੀ ਜਾਂਦੇ ਨੇ
ਬੰਦੇ ਅੱਜ ਕੱਲ ਬੰਦੇ ਚਾਰੀ ਜਾਂਦੇ ਨੇ
ਪਵੀ ਸਿੰਹੁੰ ਬੱਸ ਸੁਣਿਆ ਕਰ ਤੂੰ ਗੱਲਾ ਨੂੰ
ਲੱਗਦੀਆਂ ਨੇ ਜਿਉਂ ਘਿਉ ਹੁੰਦਾ ਏ ਮੱਲਾਂ ਨੂੰ
ਸੂਮਾਂ ਕੋਲ਼ੋਂ ਚੂੰਡੀ ਮੁੱਲ ਦੀ ਮਿਲਦੀ ਏ
ਮਿਲ ਕੇ ਉਝ ਤਾ ਦਿਲ ਵੀ ਵਾਰੀ ਜਾਂਦੇ ਨੇ
ਗੱਲਾ ਦੇ ਨਾਲ ਮਹਿਲ ਉਸਾਰੀ ਜਾਂਦੇ ਨੇ
ਬੰਦੇ ਅੱਜ ਕੱਲ ਬੰਦੇ ਚਾਰੀ ਜਾਂਦੇ ਨੇ