Women's Day Lyrics
- Genre:Folk
- Year of Release:2024
Lyrics
ਇੱਕ ਨੇ ਮੈਨੂੰ ਜਨਮ ਦਿੱਤਾ
ਤੇ ਦੂਜੀ ਲਾਡ ਲਡਾਇਆ
ਇੱਕ ਆ ਮੇਰੀ ਰੱਖੜੀ ਬੰਨਦੀ
ਹੁਣ ਤੱਕ ਮੋਹ ਜਿਤਾਇਆ
ਇੱਕ ਨੇ ਮੇਰਾ ਹੱਥ ਫੜਿਆ ਸੀ
ਬਣ ਗਈ ਜੋ ਹਮਸਾਇਆ
ਜਗਜਣਨੀ ਦੇ ਕਰਜ ਮੇਰੇ ਤੇ
ਜਾਣਾ ਨਹੀਉ ਲਾਹਿਆ
ਦੁਖੀ ਹੋਵਾਂ ਤਾਂ ਚੇਹਰਾ ਪੜ੍ਹਦੀਆਂ
ਖੁਸ਼ ਹੋਵਾ ਤਾਂ ਅੱਖਾਂ
ਘਰ ਵਿੱਚ ਮੇਰੇ ਮਸਜਿਦ ਮੰਦਰ
ਘਰ ਵਿੱਚ ਮੇਰੇ ਮੱਕਾ
ਫ਼ਿਕਰ ਹਮੇਸ਼ਾ ਕਰਦੀਆਂ ਮੇਰਾ
ਏਹਨਾ ਬਿਨ ਮੈਂ ਕੱਖਾਂ
ਘਰ ਵਿੱਚ ਮੇਰੇ ਰਹਿਮਤ ਰੱਬ ਦੀ
ਮੈਂ ਸੁਰਗਾਂ ਵਿੱਚ ਵੱਸਾਂ
ਮਿੱਠੇ ਬੋਲ ਸੁਰੀਲੀ ਬਾਣੀ
ਇੱਜ਼ਤ ਕਰਨੀ ਪਹਿਲਾ
ਸਬਰ ਸੰਜਮ ਦਾ ਪੱਲਾ ਫੜਕੇ
ਲੋੜ ਤੋ ਵੱਧ ਨਾ ਫੈਲਾਂ
ੳਟ ਆਸਰਾ ਗੁਰੂ ਦਾ ਰੱਖਣਾ
ਕਰਨਾ ਨਹੀ ਮਨ ਮੈਲਾ
ਔਖੇ ਵੇਲ ਹਲੀਮੀ ਫੜ੍ਹ ਲੀ
ਕਦੇ ਨਾ ਹੋਈ ਕੁਸੈਲਾ
ਔਖ ਸੌਖ ਚ ਨਾਲ ਹਮੇਸ਼ਾ
ਪਰਦੇ ਮੇਰੇ ਢੱਕੇ
ਮੈਂ ਚਾਹੁੰਨਾ ਹਰ ਦੀ ਔਰਤ
ਖੁੱਲ ਕੇ ਹੀ ਸਦਾ ਹੱਸੇ
ਫੰਗ ਫੈਲਾਉਣ ਅਸਮਾਨਾਂ ਉੱਤੇ
ਰੀਝ ਨਾ ਦਿਲ ਵਿੱਚ ਡੱਕੇ
ਔਰਤ ਬਾਝੋ ਲੱਖਾ ਬੰਦੇ
ਖਾਂਦੇ ਦੇਖੇ ਫੱਕੇ
ਜੱਗ ਜੀਵਣ ਸਭ ਭੈਣਾਂ ਮਾਈਆਂ
ਲੰਮਿਆਂ ਉਮਰ ਹੋਵਣ
ਚਾਨਣ ਜਾਈਆਂ ਸਿਖਰਾਂ ਛੋਹਵਣ
ਹੋਰ ਨਾ ਨ੍ਹੇਰਾ ਢੋਹਵਣ