Maa Boli Lyrics
- Genre:Folk
- Year of Release:2024
Lyrics
ਕਰਦਾ ਮਾਣ ਪੰਜਾਬੀ ਉੱਤੇ ਮਾਂ ਸਾਡੀ ਦੀ ਬੋਲੀ
ਪੜਨ ਲਿਖਣ ਦੀਆਂ ਸਮਝਾਂ ਦਿੰਦੀ ਕਰੀਏ ਕਿਉਂ ਅਣਗੌਲੀ
ਗੁਰੂਆਂ ਕੀਤੀ ਬਖਸ਼ਿਸ਼ ਏਹਤੇ ਰਹਿਮਤ ਪੀਰ ਫ਼ਕੀਰਾਂ
ਸ਼ਰਾਸਰ ਮੇਰੀ ਰੂਹ ਨੂੰ ਕਰਦਾ ਫੁੱਟਿਆ ਸ਼ਬਦ ਜਖੀਰਾ
ਮਾਂ ਬੋਲੀ ਦੀਆਂ ਖੈਰਾਂ ਮੰਗਦਾ ਅੱਡ ਕੇ ਰੱਬ ਤੋਂ ਝੋਲੀ
ਕਰਦਾ ਮਾਣ ਪੰਜਾਬੀ ਉੱਤੇ ਮਾਂ ਸਾਡੀ ਦੀ ਬੋਲੀ
ਮਾਂ ਬੋਲੀ ਤੋ ਵੱਧ ਕੇ ਕਿਹੜਾ ਜਾਣੂਗਾ ਅਹਿਸਾਸਾਂ ਨੂੰ
ਲਾਡ ਪਿਆਰ ਬਰਾਬਰ ਦਿੰਦੀ ਸਾਰੇ ਆਮ ਤੇ ਖਾਸਾਂ ਨੂੰ
ਆਪਾਂ ਈ ਕਦਰਾਂ ਛੱਡ ਜਾਨੇ ਆ ਬਣ ਜਾਨੇ ਆ ਘੌਲੀ
ਕਰਦਾ ਮਾਣ ਪੰਜਾਬੀ ਉੱਤੇ ਮਾਂ ਸਾਡੀ ਦੀ ਬੋਲੀ
ਰੁਤਬੇ ਉੱਚੇ ਸੁੱਚੇ ਨੂੰ ਮੈਂ ਸਿਜਦੇ ਕਰਦਾ ਰਹਿੰਨਾ ਆ
ਮਾਂ ਬੋਲੀ ਦੀ ਗੋਦੀ ਚੜਦਾ ਜਦ ਵੀ ਲਿਖਣੇ ਬਹਿੰਨਾ ਆ
ਦਿਲ ਦੀ ਗੱਲ ਪੰਜਾਬੀ ਬਾਝੋਂ ਜਾਂਦੀ ਨਹੀਉ ਖੋਲੀ
ਕਰਦਾ ਮਾਣ ਪੰਜਾਬੀ ਉੱਤੇ ਮਾਂ ਸਾਡੀ ਦੀ ਬੋਲੀ
ਮਾੜਾ ਮੋਟਾ ਲਿਖਣਾ ਸਿੱਖ ਕੇ ਸ਼ਾਇਰ ਬਣਿਆ ਫਿਰਦਾ
ਰਹਿਮਤ ਬੱਸ ਪੰਜਾਬੀ ਮਾਂ ਦੀ ਪਵੀ ਜੋ ਤਣਿਆਂ ਫਿਰਦਾ
ਸਦਾ ਹੌਸਲਾ ਥਾਪੜਾ ਦਵੇ ਕਹਿੰਦੀ ਨਾ ਕਦੇ ਡੋਲੀ
ਕਰਦਾ ਮਾਣ ਪੰਜਾਬੀ ਉੱਤੇ ਮਾਂ ਸਾਡੀ ਦੀ ਬੋਲੀ